[Intro: Shooter Kahlon]
Nazar rakheyo, nazar rakheyo
Hun mere te nazar rakheyo [x2]
[Verse 1: Shooter Kahlon]
Sidhha ae sanket mera rishtedaaran nu
Maarha dekh mainu shadd chukkiyaan o naaran nu
Socheyo na kachhe pair jatt digg jaayuga
Jidde aayeaa saahmne taa'n changi taran'h aaunga
Thode bhaane supna sjaa nahio'n sakde
Kadey v gareeb moohre aa nahio'n sakde
Lagda ae thonu assin cycle'an te gijj gaye
Jehrre kadi gaddiyaan chlaa nahio'n sakde
Diary vich naam dagebaaj'an de ne chepne
Khad ke stage'ey mein v sabh ne lapetney
Je chaati deyu himmat thodi os time te veere
Karke himmat hasseyo
[Chorus: Shooter Kahlon]
Nazar rakheyo, nazar rakheyo
Hun mere te nazar rakheyo [x2]
Ho..Oo..o
Jaan da c, jaan da c
Jaan da c thonu, tusin apne mooho'n dasseyo
Nazar rakheyo, nazar rakheyo
Hun mere te nazar rakheyo
Ho..Oo..o
[Verse 2: Shooter Kahlon]
Ho kahiya c jo mainu sabb gallan yaad rakhiyan
"Kothiyan naa dhayun kade jhompdiya kachiyan"
Duniya naa chaldi ae bandeya'n de kehan naal ji
Din kadey kise de vi ikko jahey rehan naa
Ha sachi gal jeebh ji siyaneyan di kehandi ae
Charreya je sooraj ta'n shaam vi ta paendi ae
Rabb ne aa time ethe sareyan layi banneya
Jagah kadey kisey di na top utte rehandi ae
Lagg javey time shortcut ajmauna ni
Duniya te main koi char din da prauhna ni
Oh safar ohna de hunde lambe sohniye ni
Jehrre chalde ne qadam slow
[Chorus: Shooter Kahlon]
Nazar rakheyo, nazar rakheyo
Hun mere te nazar rakheyo [x2]
Ho..Oo..o
Jaan da c, jaan da c
Jaan da c thonu, tusin apne mooho'n dasseyo
Nazar rakheyo nazar rakheyo
Hun mere te nazar rakheyo
Ho..Oo..o
[Verse 3: Shooter Kahlon]
Ho jagg utte hunda nahio'n koi bheti oye lekh da
Dasda ae samaa ethe kaun kehdey mech da
Tuttde hunde ne dekhe raata'n nu jo supne
Ha maaye tera putt akhan khuliyan ch dekhda
Hai mere ch pyaas paani aap aayu chalke
Tikda ni koi jagah kise aali mallke
Ho ajj shadd ohda kujh kal vi ni bann'da
Mehnat to bina jihdi nigah hundi phal te
Duniya ne rang nit nave hi dikhaune aa
Kisey ne farhaune hath kise ne shadaune aa
Ho sab saahme hath jado'n ambra'n nu pauney
Pher khad ke jarur takkeyo
[Verse 4: Sidhu Moose Wala]
Oh gallan sab sach veere jo jo tu kitiyan
Tu taan bass kitiyan ne, mere naal bitiyan
Jeehde naal behande saale ohnu dang marde aa
Buklan ch khed de aa sappan diyan neetiyan
Ek seegha time lok taahne seeghe kassde
Middle class banda mainu seeghe dassde
Paise naal judge karde seeghe aukat'aan nu
Shaklo'n ni sohna bai aakh ke c hassde
Oh mein keha bai oo too'n Game'an dekhi paindiyaan
Karda Jo gallan ehe sada nahion rehandiyaan
Jurrat chahidi jang zindagi di jittne nu
Balleyaa mukaam ethe shaklaa'n ni laindiyaan
Ohi hoi gall, reet duniya di change hoi
Palle seegha cycle te cycle to'n Range hoi
Maardi ae gallan saali duniya ta vehli ae
Hunn dekh GT Road utte kille ch haveli ae
Dekh maarha time tera dil kaahto'n ghattda?
Time nahio'n daur aayeaa Moose aale yatt da
Jadon aayi vaari teri aape agge jaavenga
Jinhu karey rabb agge oho pichhe kado'n hattda
Badla'n ge daur oh tu gall kehdi kahi ae
Dekh ajj gabbru ne dhoor gaddi payi ae
Duniya nu unjh taa'n main kalla ee dwaal ni
Kismat'on hoge aapan do
[Chorus: Sidhu Moose Wala]
Nazar rakheyo, nazar rakheyo
Hun saade te nazar rakheyo [x2]
Ho..Oo..o
=In Punjabi=
[ਸ਼ੂਟਰ ਕਾਹਲੋਂ ]
ਨਜ਼ਰ ਰੱਖਿਓ, ਨਜ਼ਰ ਰੱਖਿਓ
ਹੁਣ ਮੇਰੇ ਤੇ ਨਜ਼ਰ ਰੱਖਿਓ [x2]
ਹੋ ਸਿੱਧਾ ਏ ਸੰਕੇਤ ਮੇਰਾ ਰਿਸ਼ਤੇਦਾਰਾਂ ਨੂੰ
ਮਾੜਾ ਦੇਖ ਮੈਨੂੰ ਛੱਡ ਚੁੱਕੀਆਂ ਓ ਨਾਰਾਂ ਨੂੰ
ਸੋਚਿਓ ਨਾ ਕੱਚੇ ਪੈਰ ਜੱਟ ਡਿੱਗ ਜਾਊਗਾ
ਜਿਦ੍ਹੇ ਆਇਆ ਸਾਹਮਣੇ ਤਾਂ ਚੰਗੀ ਤਰਾਂ ਆਊਂਗਾ
ਥੋਡੇ ਭਾਣੇ ਸੁਪਨਾ ਸਜਾ ਨਹੀਓਂ ਸਕਦੇ
ਕਦੇ ਵੀ ਗਰੀਬ ਮੂਹਰੇ ਆ ਨਹੀਓਂ ਸਕਦੇ
ਲੱਗਦਾ ਏ ਥੋਨੂੰ ਅਸੀਂ ਸਾਈਕਲਾਂ ਤੇ ਗਿੱਜ ਗਏ
ਜਿਹੜੇ ਕਦੇ ਗੱਡੀਆਂ ਚਲਾ ਨਹੀਓਂ ਸਕਦੇ
ਡਾਇਰੀ ਵਿਚ ਨਾਂ ਦਗੇਬਾਜ਼ਾਂ ਦੇ ਨੇ ਚੇਪਨੇ
ਖੜਕੇ ਸਟੇਜੇ ਮੈਂ ਵੀ ਸਭ ਨੇ ਲਪੇਟਨੇ
ਜੇ ਛਾਤੀ ਿਦਊ ਹਿੰਮਤ ਥੋਡੀ ਉਸ ਟਾਈਮ ਤੇ ਵੀਰੇ
ਕਰਕੇ ਹਿੰਮਤ ਹੱਸਿਉ
ਨਜ਼ਰ ਰੱਖਿਓ, ਨਜ਼ਰ ਰੱਖਿਓ
ਹੁਣ ਮੇਰੇ ਤੇ ਨਜ਼ਰ ਰੱਖਿਓ [x2]
ਜਾਣ ਦਾ ਸੀ, ਜਾਣ ਦਾ ਸੀ
ਜਾਣ ਦਾ ਸੀ ਥੋਨੂੰ, ਤੁਸੀਂ ਆਪਣੇ ਮੂਹੋਂ ਦੱਸਿਉ
ਨਜ਼ਰ ਰੱਖਿਓ, ਨਜ਼ਰ ਰੱਖਿਓ
ਹੁਣ ਮੇਰੇ ਤੇ ਨਜ਼ਰ ਰੱਖਿਓ
ਹੋ ਕਹੀਆਂ ਸੀ ਜੋ ਮੈਨੂੰ ਸਭ ਗੱਲਾਂ ਯਾਦ ਰੱਖੀਆਂ
"ਕੋਠੀਆਂ ਨਾ ਢਾਹੁਣ ਕਦੇ ਝੌਪੜੀਆਂ ਕੱਚੀਆਂ"
ਦੁਨੀਆਂ ਨਾ ਚਲਦੀ ਏ ਬੰਦਿਆਂ ਦੇ ਕਹਿਣ ਨਾਲ ਜੀ
ਦਿਨ ਕਦੇ ਕਿਸੇ ਦੇ ਵੀ ਇੱਕੋ ਜਿਹੇ ਰਹਿਣ ਨਾ
ਹਾਂ ਸੱਚੀ ਗੱਲ ਜੀਭ ਜੀ ਸਿਆਣਿਆਂ ਦੀ ਕਹਿੰਦੀ ਏ
ਚੜ੍ਹਿਆ ਜੇ ਸੂਰਜ ਤੇ ਸ਼ਾਮ ਵੀ ਤਾਂ ਪੈਂਦੀ ਏ
ਰੱਬ ਨੇ ਆ ਟਾਈਮ ਇਥੇ ਸਾਰਿਆਂ ਲਈ ਬੰਨੀਆ
ਜਗਾਹ ਕਦੀ ਕਿਸੇ ਦੀ ਨਾ ਟੌਪ ਉੱਤੇ ਰਹਿੰਦੀ ਏ
ਲੱਗ ਜਾਵੇ ਟਾਈਮ ਸ਼ੋਰਟ-ਕੱਟ ਅਜਮਾਉਣਾ ਨੀ
ਦੁਨੀਆਂ ਤੇ ਮੈਂ ਕੋਈ ੪ ਦਿਨ ਦਾ ਪ੍ਰਾਹੁਣਾ ਨੀ
ਓ ਸਫਰ ਉਨ੍ਹਾਂ ਦੇ ਹੁੰਦੇ ਲੰਬੇ ਸੋਹਣੀਏ ਨੀ
ਜਿਹੜੇ ਚਲਦੇ ਨੇ ਕੱਦਮ slow
ਨਜ਼ਰ ਰੱਖਿਓ, ਨਜ਼ਰ ਰੱਖਿਓ
ਹੁਣ ਮੇਰੇ ਤੇ ਨਜ਼ਰ ਰੱਖਿਓ [x2]
ਜਾਣ ਦਾ ਸੀ, ਜਾਣ ਦਾ ਸੀ
ਜਾਣ ਦਾ ਸੀ ਥੋਨੂੰ, ਤੁਸੀਂ ਆਪਣੇ ਮੂਹੋਂ ਦੱਸਿਉ
ਨਜ਼ਰ ਰੱਖਿਓ, ਨਜ਼ਰ ਰੱਖਿਓ
ਹੁਣ ਮੇਰੇ ਤੇ ਨਜ਼ਰ ਰੱਖਿਓ
ਹੋ ਜੱਗ ਉੱਤੇ ਹੁੰਦਾ ਨਹੀਓਂ ਭੇਤੀ ਕੋਈ ਲੇਖ ਦਾ
ਦੱਸਦਾ ਏ ਸਮਾਂ ਇਥੇ ਕੌਣ ਕੀਹਦੇ ਮੇਚ ਦਾ
ਟੁੱਟਦੇ ਹੁੰਦੇ ਨੇ ਦੇਖੇ ਰਾਤਾਂ ਨੂੰ ਜੋ ਸੁਪਨੇ
ਹਾਂ ਮਾਏ ਤੇਰਾ ਪੁੱਤ ਅੱਖਾਂ ਖੁੱਲੀਆ 'ਚ ਦੇਖਦਾ
ਹੋ ਮੇਰੇ 'ਚ ਪਿਆਸ ਪਾਣੀ ਆਪ ਆਉ ਚੱਲ ਕੇ
ਟਿੱਕਦਾ ਨੀ ਕੋਈ ਜਗਾਹ ਕਿਸੇ ਆਲੀ ਮੱਲ ਕੇ
ਓ ਅੱਜ ਛੱਡ ਓਹਦਾ ਕੁਝ ਕੱਲ ਵੀ ਨੀ ਬਣਦਾ
ਮੇਹਨਤ ਤੋਂ ਬਿਨਾ ਜਿਹਦੀ ਨਿਗਾਹ ਹੁੰਦੀ ਫੱਲ ਤੇ
ਦੁਨੀਆਂ ਨੇ ਰੰਗ ਨਿੱਤ ਨਵੇਂ ਹੀ ਦਿਖਾਉਣੇ ਆ
ਕਿਸੇ ਨੇ ਫੜਾਉਣੇ ਹੱਥ, ਕਿਸੇ ਨੇ ਛਡਾਉਣੇ ਆ
ਹੋ ਸਭ ਸਾਹਵੇਂ ਹੱਥ ਜਦੋਂ ਅੰਬਰਾਂ ਨੂੰ ਪਾਉਣੇ
ਫੇਰ ਖੜ੍ਹ ਕੇ ਜਰੂਰ ਤੱਕਿਓ
[ਸਿੱਧੂ ਮੂਸੇ ਆਲਾ]
ਓ ਗੱਲਾਂ ਸਭ ਸੱਚ ਵੀਰੇ ਜੋ ਜੋ ਤੂੰ ਕੀਤੀਆਂ
ਤੂੰ ਤਾਂ ਬੱਸ ਕੀਤੀਆਂ ਨੇ, ਮੇਰੇ ਨਾਲ ਬੀਤੀਆਂ
ਜਿਹਦੇ ਨਾਲ ਬਹਿੰਦੇ, ਸਾਲੇ ਓਹਨੂੰ ਡੰਗ ਮਾਰਦੇ ਆ
ਬੁੱਕਲਾਂ 'ਚ ਖੇਡ ਦੇ ਆ, ਸੱਪਾਂ ਦੀਆਂ ਨੀਤੀਆਂ
ਇਕ ਸੀਗਾ ਟਾਈਮ ਲੋਕ ਤਾਹਨੇ ਸੀਗ੍ਹੇ ਕੱਸਦੇ
ਮਿਡਲ ਕਲਾਸ ਬੰਦਾ ਮੈਨੂੰ ਸੀਗ੍ਹੇ ਦੱਸਦੇ
ਪੈਸੇ ਨਾਲ ਜੱਜ ਕਰਦੇ ਸੀਗ੍ਹੇ ਔਕਾਤਾਂ ਨੂੰ
ਸ਼ਕਲੋਂ ਨੀ ਸੋਹਣਾ ਬਾਈ ਅਾਖ ਕੇ ਸੀ ਹੱਸਦੇ
ਓ ਮੈਂ ਕਿਹਾ ਬਾਈ ਓ ਤੂੰ ਗੇਮਾਂ ਦੇਖੀਂ ਪੈਂਦੀਆਂ
ਕਰਦਾ ਜੋ ਗੱਲਾਂ ਏਹੇ ਸਦਾ ਨਹੀਓਂ ਰਹਿੰਦੀਆਂ
ਜ਼ੁਰਤ ਚਾਹੀਦੀ ਜੰਗ ਜਿੰਦਗੀ ਦੀ ਜਿੱਤਣੇ ਨੂੰ
ਬੱਲਿਆ ਮੁਕਾਮ ਇਥੇ ਸ਼ਕਲਾਂ ਨੀ ਲੈਂਦੀਆਂ
ਓਹੀ ਹੋਈ ਗੱਲ, ਰੀਤ ਦੁਨੀਆਂ ਦੀ ਚੈਂਜ ਹੋਈ
ਪੱਲੇ ਸੀਗਾ ਸਾਈਕਲ ਤੇ, ਸਾਈਕਲ ਤੋਂ Range ਹੋਈ
ਮਾਰਦੀ ਐ ਗੱਲਾਂ ਸਾਲੀ ਦੁਨੀਆਂ ਤਾ ਵੇਹਲੀ ਏ
ਹੁਣ ਦੇਖ GT ਰੋਡ ਉੱਤੇ ਕਿੱਲੇ 'ਚ ਹਵੇਲੀ ਏ
ਦੇਖ ਮਾੜਾ ਟਾਈਮ ਤੇਰਾ ਦਿਲ ਕਾਹਤੋਂ ਘੱਟਦਾ?
ਟਾਈਮ ਨਹੀਓਂ ਦੌਰ ਆਇਆ ਮੂਸੇ ਆਲੇ ਯੱਟ (ਜੱਟ) ਦਾ
ਜਦੋਂ ਆਈ ਵਾਰੀ ਤੇਰੀ ਆਪੀਂ ਅੱਗੇ ਜਾਵੇਂਗਾ
ਜਿਹਨੂੰ ਕਰੇ ਰੱਬ ਅੱਗੇ ਓਹੋ ਪਿਛੇ ਕਦੋਂ ਹੱਟਦਾ
ਉਹ ਬਦਲਾਂਗੇ ਦੌਰ ਓ ਤੂੰ ਗੱਲ ਕਿਹੜੀ ਕਹੀ ਐ
ਦੇਖ ਅੱਜ ਗੱਭਰੂ ਨੇ ਧੂੜ ਗੱਡੀ ਪਈ ਐ
ਦੁਨੀਆਂ ਨੂੰ ਉਂਝ ਤਾਂ ਮੈਂ ਕੱਲਾ ਈ ਦਵਾਲ ਨੀ
ਕਿਸਮਤੋੰ ਹੋਗੇ ਆਪਾਂ ਦੋ
ਨਜ਼ਰ ਰੱਖਿਓ, ਨਜ਼ਰ ਰੱਖਿਓ
ਹੁਣ ਸਾਡੇ ਤੇ ਨਜ਼ਰ ਰੱਖਿਓ [x2]